
[Scroll]
੨੦੨੫ ਸਮੇਟਿਆ
ਬੁੱਧੀ ਦੇ ਯੁੱਗ ਲਈ ਪੰਜਾਬੀ ਦੀ ਤਿਆਰੀ।
ਸਾਲ-ਏ-ਤਬਸਰਾ
ਅਹਿਮ ਮੀਲ ਪੱਥਰ
ਮੁਹਾਰਨੀ ਏਨਕੋਡਿੰਗ ਫਰੇਮਵਰਕ
-
ਮਾਲਕੀ ASCII-ਅਧਾਰਤ ਪੰਜਾਬੀ ਫੌਂਟ ਏਨਕੋਡਿੰਗਾਂ ਤੋਂ ਪੈਦਾ ਹੋਣ ਵਾਲੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਅਸੰਗਤੀਆਂ ਨੂੰ ਹੱਲ ਕੀਤਾ ਗਿਆ।
-
ਇੱਕ ਵਿਲੱਖਣ ਮੁਹਾਰਨੀ ਅਧਾਰਤ ਏਨਕੋਡਿੰਗ ਅਤੇ ਟੋਕਨਾਈਜ਼ੇਸ਼ਨ ਫਰੇਮਵਰਕ ਡਿਜ਼ਾਈਨ ਅਤੇ ਲਾਗੂ ਕੀਤਾ ਗਿਆ।
-
ਮੈਨੂਅਲ ਫੌਂਟ-ਵਿਸ਼ੇਸ਼ ਅੱਖਰ ਮੈਪਿੰਗ ਟੇਬਲਾਂ ਦੀ ਜ਼ਰੂਰਤ ਨੂੰ ਖਤਮ ਕੀਤਾ।
-
ਗੁੰਝਲਦਾਰ ਗੁਰਮੁਖੀ ਵਿਸ਼ੇਸ਼ਤਾਵਾਂ ਦਾ ਮਜ਼ਬੂਤ ਪ੍ਰਬੰਧਨ ਪ੍ਰਾਪਤ ਕੀਤਾ, ਜਿਸ ਵਿੱਚ ਪੈਰ ਬਿੰਦੀ ਅੱਖਰ, ਬਿੰਦੀ ਅਤੇ ਟਿੱਪੀ ਲਗਾਖਰ, ਦੁੱਤ ਅੱਖਰ, ਹੋਰ ਚਿੰਨ੍ਹ ਜਿਵੇਂ ਹਲੰਤ, ਵਿਸਰਗ, ਉਦਾਤ ਅਤੇ ਲਗਾਂ ਮਾਤਰਾ ਸ਼ਾਮਲ ਹਨ।
-
ਪੰਜਾਬੀ ਤੋਂ ਇਲਾਵਾ ਹੋਰਨਾਂ ਅਬੂਗੀਡਾ-ਅਧਾਰਿਤ ਲਿਪੀਆਂ ਉੱਤੇ ਮੁਹਾਰਨੀ ਏਨਕੋਡਿੰਗ ਫਰੇਮਵਰਕ ਨੂੰ ਪ੍ਰਮਾਣਿਤ ਕੀਤਾ।
ਗਣਾਤਮਿਕ ਪਾਈਪਲਾਈਨਾ
-
ਚੈਕਪੋਇੰਟਿੰਗ, ਐਡੈਪਟਰ-ਆਧਾਰਿਤ ਟ੍ਰੇਨਿੰਗ ਅਤੇ ਡਿਪਲੌਇਮੈਂਟ ਏਕੀਕਰਨ ਸਮੇਤ ਇਕ ਸੰਪੂਰਨ, ਸਿਰੇ-ਤੋਂ-ਸਿਰਾ ਦ੍ਰਿਸ਼ਟੀ-ਭਾਸ਼ਾ ਮਾਡਲ ਫਾਈਨ-ਟਿਊਨਿੰਗ ਪਾਈਪਲਾਈਨ ਦੀ ਸਥਾਪਨਾ ਕੀਤੀ ਗਈ।
-
ਕੰਟੇਨਰਾਈਜ਼ਡ ਵਾਤਾਵਰਣਾਂ ਅਤੇ ਉਤਪਾਦਨ-ਸੁਰੱਖਿਅਤ ਆਈਸੋਲੇਸ਼ਨ ਰਾਹੀਂ ਦੁਹਰਾਏ ਜਾ ਸਕਣ ਯੋਗ ਅਤੇ ਨੁਕਸ-ਸਹਿਣਸ਼ੀਲ ਸਿਖਲਾਈ ਵਰਕਫ਼ਲੋਜ਼ ਹਾਸਲ ਕੀਤੇ ਗਏ।
-
ਸਮਾਂਤਰ ਡਾਟਾ ਪ੍ਰੋਸੈਸਿੰਗ ਅਤੇ ਅਟੈਂਸ਼ਨ-ਮਿਆਰੀ ਸੁਧਾਰਾਂ ਰਾਹੀਂ ਟ੍ਰੇਨਿੰਗ ਕਾਰਗੁਜ਼ਾਰੀ ਨੂੰ ਅਨੁਕੂਲਿਤ ਕੀਤਾ ਗਿਆ, ਜਿਸ ਨਾਲ ਸਿਰੇ-ਤੋਂ-ਸਿਰਾ ਟ੍ਰੇਨਿੰਗ ਸਮਾਂ ਮਹੱਤਵਪੂਰਨ ਤੌਰ ਤੇ ਘਟਾਇਆ ਗਿਆ।
-
ਕ੍ਰਿਟੀਕਲ ਕਨਵਰਜੈਂਸ ਅਤੇ ਸਥਿਰਤਾ ਸੰਬੰਧੀ ਗੰਭੀਰ ਮੁੱਦਿਆਂ ਦਾ ਨਿਵਾਰਣ ਕਰਦੇ ਭਰੋਸੇਯੋਗ ਫਾਈਨ-ਟਿਊਨਿੰਗ ਅਤੇ ਬਿਹਤਰ ਘਾਟ-ਵਿਸ਼ੇਸ਼ਤਾਵਾਂ ਨੂੰ ਸਮਰੱਥ ਬਣਾਇਆ।
ਸੰਗ੍ਰਹਿ ਵਿਸਤਾਰ
-
90 ਦੇ ਦਹਾਕੇ ਤੱਕ ਉਪਲਬਧ ਸੰਗ੍ਰਹਿ 'ਤੇ ਅਧਾਰਤ ਮੂਲ ਪੰਜਾਬੀ ਕੋਸ਼ਕਾਰੀ ਕਾਰਜਾਂ ਉੱਤੇ ਨਿਰਮਾਣ ਕਰਨਾ।
-
ਆਗਾਮੀ ਦਹਾਕਿਆਂ ਦੇ ਭਾਸ਼ਾਈ ਵਿਕਾਸ ਨੂੰ ਦਰਸਾਉਣ ਲਈ ਤਿਆਰ ਕੀਤੇ ਪੰਜਾਬੀ ਟੈਕਸਟ ਸੰਗ੍ਰਹਿ ਦਾ ਵਿਸਤਾਰ ਅਤੇ ਸੁਧਾਰ ਕਰਨਾ।
-
ਇਤਿਹਾਸਕ ਨਿਰੰਤਰਤਾ ਅਤੇ ਸਮਕਾਲੀ ਵਰਤੋਂ - ਦੋਹਾਂ ਨੂੰ ਸੰਜੋਣ ਲਈ ਭਾਸ਼ਾਈ ਸ਼ੈਲੀਆਂ, ਰਜਿਸਟਰਾਂ ਅਤੇ ਸਰੋਤਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਸ਼ਾਮਲ ਕਰਨਾ।
-
ਆਧੁਨਿਕ ਸ਼ਬਦਕੋਸ਼, ਗਣਾਤਮਿਕ (ਕੰਪਿਊਟੇਸ਼ਨਲ), ਅਤੇ ਏਆਈ-ਯੁੱਗ ਭਾਸ਼ਾ ਵਿਸ਼ਲੇਸ਼ਣ ਲਈ ਸਕੇਲੇਬਲ ਅਤੇ ਅੱਪਡੇਟ ਕਰਨ ਯੋਗ ਇੱਕ ਢੁਕਵੇਂ ਸੰਗ੍ਰਹਿ ਦੀ ਨੀਂਹ ਤਿਆਰ ਕਰਨਾ।
ਮੁਲਾਂਕਣ ਅਤੇ ਮਾਪਦੰਡ
-
ਪੰਜਾਬੀ ਓ.ਸੀ.ਆਰ ਅਤੇ ਦਸਤਾਵੇਜ਼ ਸਮਝ ਵਰਕਫ਼ਲੋਜ਼ ਲਈ ਕਾਰਜ-ਵਿਸ਼ੇਸ਼ ਮੁਲਾਂਕਣ ਪ੍ਰੋਟੋਕੋਲ ਪਰਿਭਾਸ਼ਿਤ ਕੀਤੇ ਗਏ।
-
ਅਸਲ-ਸੰਸਾਰਕ ਦਸਤਾਵੇਜ਼ ਵਿਤਰਨ-ਪਰਨਾਲੀ ਨਾਲ ਸੰਗਤੀ ਚੋਣਬੱਧ ਤੌਰ ਤੇ ਤਿਆਰ ਕੀਤੇ ਪ੍ਰਮਾਣਨ ਅਤੇ ਟੈਸਟ ਸੈੱਟਾਂ ਦੀ ਰਚਨਾ ਕੀਤੀ ਗਈ।
-
ਮਾਡਲ ਦੁਹਰਾਅ ਅਤੇ ਡੇਟਾਸੈਟ ਸੰਸ਼ੋਧਨਾਂ ਵਿੱਚ ਇਕਸਾਰਤਾ ਤੇ ਦੁਹਰਾਉਣਯੋਗ ਤੁਲਨਾ ਨੂੰ ਸਮਰੱਥ ਬਣਾਇਆ ਗਿਆ।
-
ਸਮੇਂ ਦੇ ਨਾਲ ਪ੍ਰਗਤੀ, ਪ੍ਰਤਿਗਾਮੀ ਅਤੇ ਖੋਜਕ ਸਮਝੌਤਿਆਂ ਦੀ ਨਿਗਰਾਨੀ ਲਈ ਇੱਕ ਮਜ਼ਬੂਤ ਆਧਾਰ ਦੀ ਸਥਾਪਨਾ ਕੀਤੀ ਗਈ।
ਆਰ.ਯੂ.ਪੀ. ਪਾਈਪਲਾਈਨ
-
ਸਮੱਗਰੀ ਪ੍ਰਵਾਹ, ਨਿਯਮ-ਆਧਾਰਿਤ ਖ਼ਾਕਾ ਪਰਤ ਅਤੇ ਸਫ਼ਾ ਇੰਜਨ ਤੋਂ ਬਣੀ ਇਕ ਮੋਡਿਊਲਰ ਤਿੰਨ-ਤਹਿ ਦਸਤਾਵੇਜ਼ ਉਸਾਰੀ ਕਲਾ ਆਰਕੀਟੈਕਚਰ ਦੀ ਰਚਨਾ ਅਤੇ ਕਾਰਜ ਰੂਪ ਕੀਤਾ ਗਿਆ।
-
ਸ਼ਬਦ, ਸਤਰ, ਅਤੇ ਪੈਰਾਗ੍ਰਾਫ-ਪੱਧਰੀ ਸਟੀਕ ਬਾਊਂਡਿੰਗ ਬਾਕਸ ਐਨੋਟੇਸ਼ਨਾਂ ਦੇ ਨਾਲ ਬਣਾਉਟੀ ਦਸਤਾਵੇਜ਼ਾਂ ਨੂੰ ਵੱਡੇ-ਪੱਧਰ 'ਤੇ ਉਤਪਾਦਨ ਲਈ ਸਮਰੱਥ ਬਣਾਇਆ।
-
ਪੰਨਾਕ੍ਰਮ-ਸਚੇਤ ਟੈਮਪਲੇਟਿੰਗ ਨੂੰ ਇਕ ਲੇਆਉਟ ਇੰਜਨ ਨਾਲ ਏਕਜੁਟ ਕੀਤਾ ਗਿਆ, ਜੋ ਪਾਠ ਪ੍ਰਵਾਹ, ਖਾਲੀ ਥਾਂ ਅਤੇ ਪੰਨਾ-ਸੀਮਾਵਾਂ ਨੂੰ ਗਤੀਸ਼ੀਲ ਤੌਰ ਤੇ ਨਿਯੰਤ੍ਰਿਤ ਕਰਦਾ ਹੈ।
-
ਓ.ਸੀ.ਆਰ. ਸਿਖਲਾਈ, ਦਸਤਾਵੇਜ਼ੀ ਸੂਝ-ਬੂਝ, ਅਤੇ ਲੇਆਉਟ-ਜਾਗਰੂਕ ਦ੍ਰਿਸ਼ਟੀ-ਭਾਸ਼ਾ ਪ੍ਰਣਾਲੀਆਂ ਲਈ ਇੱਕ ਮੁੜ ਵਰਤੋਂ ਯੋਗ, ਮਾਡਲ-ਅਗਨੋਸਟਿਕ ਬੁਨਿਆਦ ਸਥਾਪਤ ਕੀਤੀ।
ਅਖਰ ਨਾਨਕ ਅਖਿਓ ਆਪਿ॥
The Word itself speaks; Nanak merely articulates it.
ਪ੍ਰੇਰਨਾ
ਪੰਜਾਬੀ ਭਾਸ਼ਾ ਦੀ ਜੀਵੰਤ ਸਭਿਆਚਾਰਕ ਵਿਰਾਸਤ ਨੂੰ ਸੰਭਾਲਦਿਆਂ, ਅੱਖਰ ਟੀਮ ਦਾ ਇਸ ਸਾਲ ਦਾ ਯਤਨ ਪੰਜਾਬੀ ਦੀ ਖੋਜ ਅਤੇ ਭਾਸ਼ਾਈ ਢਾਂਚੇ ਦੇ ਅਗਲੇ ਇਤਿਹਾਸਕ ਚਰਨ ਲਈ ਇੱਕ ਸਚੇਤ ਅਤੇ ਟਿਕਾਊ ਕਦਮ ਹੈ।
੨੦੨੬ ਵਿੱਚ ਹੋਰ ਵੀ ਬਹੁਤ ਕੁਝ ਆ ਰਿਹਾ ਹੈ।
੨੦੨੬ ਲਈ ਭਾਸ਼ਾਈ ਤਰਜੀਹਾਂ
[1]
ਚੇਤੰਨ ਪ੍ਰਭਾਵ
ਜਿਵੇਂ-ਜਿਵੇਂ ਪੰਜਾਬੀ ਦਾ ਡਿਜੀਟਲ ਅਤੇ ਏ.ਆਈ. ਪ੍ਰਣਾਲੀਆਂ ਵਿੱਚ ਵਾਧਾ ਹੋਵੇਗਾ, ਓਹਵੇਂ-ਓਹਵੇਂ ਉਸਦੇ ਭਾਸ਼ਾਈ ਵਿਕਾਸ ਨੂੰ ਸ਼ੁੱਧਤਾ, ਸ਼ਮੂਲੀਅਤ ਅਤੇ ਸੱਭਿਆਚਾਰਕ ਤੇ ਵਿਦਵਤਾਪੂਰਨ ਅਖੰਡਤਾ ਨੂੰ ਲੰਮੀ-ਮਿਆਦ ਲਈ ਵਧੇਰੇ ਜ਼ਿੰਮੇਵਾਰੀ ਨਾਲ ਸੇਧਣਾ ਪਵੇਗਾ।
[2]
ਭਾਸ਼ਾਈ ਲਚਕ
ਤਕਨਾਲੋਜੀਆਂ ਦੇ ਵਿਕਾਸ ਦੇ ਨਾਲੋਂ-ਨਾਲ ਵਿਖੰਡਨ ਤੋਂ ਬਚਾਅ ਅਤੇ ਭਾਸ਼ਾ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ, ਲਿਪੀਆਂ, ਐਨਕੋਡਿੰਗਾਂ ਅਤੇ ਗਣਨਾਤਮਕ ਪ੍ਰਤਿਨਿਧਿਤਾਵਾਂ ਦੇ ਪਾਰ ਪੰਜਾਬੀ ਦੀ ਸੰਰਚਨਾਤਮਕ ਅਖੰਡਤਾ ਬਹੁਤ ਜ਼ਰੂਰੀ ਹੈ।
[3]
ਪਹਿਲੀ ਸ਼੍ਰੇਣੀ ਦੀ ਡਿਜੀਟਲ ਨਾਗਰਿਕਤਾ
ਅਨੁਮਾਨਾਂ ਜਾਂ ਕੰਮ ਚਲਾਊ ਹੱਲਾਂ ਦੀ ਥਾਂ ਪੰਜਾਬੀ ਨੂੰ ਪ੍ਰਥਮ-ਸ਼੍ਰੇਣੀ ਬੋਲੀ ਵਜੋਂ ਡਿਜ਼ਿਟਲ ਅਤੇ ਏ.ਆਈ. ਈਕੋਸਿਸਟਮ ਵਿੱਚ ਮੌਲਿਕ ਸ਼ਬਦ ਕੋਸ਼ੀ , ਸ਼ਬਦ ਬੋਧ ਅਤੇ ਗਣਨਾਤਮਕ ਢਾਂਚੇ ਦਾ ਸਮਰਥਨ ਮਿਲਣਾ ਚਾਹੀਦਾ ਹੈ।
[4]
ਖੋਜ-ਅਧਾਰਿਤ ਭਾਸ਼ਾ ਮੁਖ਼ਤਿਆਰੀ
ਟਿਕਾਊ ਤਰੱਕੀ ਖੋਜ-ਅਧਾਰਤ ਪ੍ਰਬੰਧਨ 'ਤੇ ਨਿਰਭਰ ਕਰਦੀ ਹੈ, ਜਿੱਥੇ ਵਿੱਕੋਲਿੱਤਰਾ ਔਜ਼ਾਰਾਂ ਜਾਂ ਕੰਮ ਚਲਾਊ ਉਪਯੋਗਾਂ ਨਾਲੋਂ ਸਾਂਝੇ ਪਲੇਟਫ਼ਾਰਮਾਂ, ਮੁੜ-ਦੁਹਰਾਏ ਜਾ ਸਕਣ ਯੋਗ ਵਿਧੀਆਂ ਅਤੇ ਲੰਮੀ-ਮਿਆਦ ਦੇ ਬੁਨਿਆਦੀ ਢਾਂਚੇ ਨੂੰ ਪਹਿਲ ਦਿੱਤੀ ਜਾਵੇ।
ਅਖੀਰੀ ਕੁੱਝ ਯਾਦਾਂ

ਸਾਡੀ ਪਹਿਲੀ ਐਨਵੀਡੀਆ ਆਰ.ਟੀ.ਐਕਸ ਮਸ਼ੀਨ

ਵਲੰਟੀਅਰ ਪਹਿਲੇ ਐਨੋਟੇਟ ਕੀਤੇ ਡੇਟਾਸੈੱਟ ਤਿਆਰ ਕਰਦੇ ਹੋਏ

ਜਿੱਥੋਂ ਇਹ ਸਭ ਕੁਝ 2024 ਵਿੱਚ ਸ਼ੁਰੂ ਹੋਇਆ

ਅਸਲੀ-ਜ਼ਿੰਦਗੀ ਤੋਂ ਭਾਸ਼ਾਈ ਡੇਟਾ ਸੰਗ੍ਰਹਿ ਮੁਹਿੰਮਾਂ

ਭਾਸ਼ਾ ਪੁਰਾਲੇਖਾਂ ਦੀ ਸੰਭਾਲ ਲਈ ਡਿਜ਼ੀਟਲ ਵਾਲਟ ਦੀ ਨੀਂਹ
[Q1/2026]
ਇੱਕ ਖੋਜ-ਗ੍ਰੇਡ ਪੰਜਾਬੀ-ਅੰਗਰੇਜ਼ੀ ਸ਼ਬਦਾਵਲੀ ਸਰੋਤ ਜਾਰੀ ਕਰਨਾ ਜਿਸ ਵਿੱਚ ਏਕੀਕਰਿਤ ਲਿਪੀ ਇਕਸਾਰਤਾ ਅਤੇ ਮਸ਼ੀਨ-ਪ ੜ੍ਹਨਯੋਗ ਅਰਥ-ਸੰਰਚਨਾ ਹੋਵੇ।
[Q2/2026]
ਖੋਜੀ ਵਰਤੋਂ ਲਈ ਸ਼ਬਦ ਕੋਸ਼ੀ ਢਾਂਚੇ ਨੂੰ ਬਹੁਭਾਸ਼ਾਈ ਸੇਧ, ਧੁਨੀਆਤਮਿਕ ਪ੍ਰਤਿਨਿਧਤਾ ਅਤੇ ਨਿਯੰਤਰਿਤ ਪ੍ਰੋਗ੍ਰਾਮਿਕ ਪਹੁੰਚ ਵੱਲ ਵਿਸਤਾਰ ਕਰਨਾ।
[Q3/2026]
ਅੱਖਰ ਦੀ ਖੋਜ ਪਾਈਪਲਾਈਨ ਦੁਆਰਾ ਸੰਚਾਲਿਤ, ਪਹਿਲੇ ਪੰਜਾਬੀ ਏਆਈ ਭਾਸ਼ਾ ਉਤਪਾਦ ਪੇਸ਼ ਕਰਨਾ।
[Q4/2026]
ਪੰਜਾਬੀ ਏ.ਆਈ. ਲਈ ਸਾਂਝੇ ਖੋਜ ਅਤੇ ਵਿਕਾਸਕਾਰ ਢਾਂਚੇ ਨੂੰ ਸਥਿਰ ਕਰਨਾ।
ਸਾਲ-ਏ-ਨੀਂਹ
ਮਸਨੂਈ ਬੁੱਧੀ (ਏ.ਆਈ.) ਅਤੇ ਭਵਿੱਖੀ ਪ੍ਰਣਾਲੀਆਂ ਲਈ ਪੰਜਾਬੀ ਬੋਲੀ ਦੇ ਸ਼ਬਦ ਬੋਧ, ਸ਼ਬਦ ਕੋਸ਼ੀ ਅਤੇ ਗਣਾਤਮਿਕ ਨੀਂਹ ਦਾ ਨਿਰਮਾਣ।
ਸ਼ਬਦ ਕੋਸ਼ੀ
ਪੰਜਾਬੀ ਸ਼ਬਦਾਵਲੀ ਦੀ ਸੰਗ੍ਰਹਿ-ਪੱਧਰ ਵਾਕ-ਵੰਡ ਵਿਧੀ ਰਾਹੀਂ ਮੁੱਖ-ਸ਼ਬਦ, ਵਿਭਕਤੀ ਰੂਪ, ਪ੍ਰਮਾਣਿਤ ਵਰਤੋਂ ਅਤੇ ਉੱਚ-ਵਾਰਵਾਰਤਾ ਵਾਲੇ ਬਹੁ-ਸ਼ਬਦੀ ਪ੍ਰਗਟਾਵਿਆਂ ਨੂੰ ਇਕਸਾਰਤਾ, ਸੰਪੂਰਨਤਾ ਅਤੇ ਪ੍ਰਸਾਰਸ਼ੀਲਤਾ ਨੂੰ ਕੇਂਦ੍ਰਿਤ ਰੱਖਦੀਆਂ ਵਿਧੀਬੱਧ ਪਛਾਣ, ਸੰਪਾਦਨ ਅਤੇ ਪ੍ਰਮਾਣਿਕਤਾ।
ਸ਼ਬਦਾਰਥ ਡੁੰਘਾਈ
ਸ਼ਬਦ ਸਮਾਨਤਾ ਤੋਂ ਪਰੇ ਸਹੀ ਵਿਆਖਿ ਆ ਨੂੰ ਸਮਰੱਥ ਬਣਾਉਣਾ ਲਈ ਅਰਥ ਭਿੰਨਤਾ, ਪ੍ਰਸੰਗਿਕ ਵਰਤੋਂ ਅਤੇ ਸ਼ਬਦ ਬੋਧ ਸੰਬੰਧ ਦਾ ਢਾਂਚਾਗਤ ਅਰਥ ਪ੍ਰਤੀਨਿਧਤਾਵਾਂ ਦਾ ਵਿਕਾਸ।
ਬਹੁਲਿਪੀ ਖੇਤਰ
ਭਾਸ਼ਾਈ ਅਖੰਡਤਾ ਨੂੰ ਸੁਰੱਖਿਅਤ ਰੱਖਦੇ ਹੋਏ ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਵਿੱਚ ਪੰਜਾਬੀ ਦੀ ਇਕਸਾਰ ਪ੍ਰਤੀਨਿਧਤਾ ਲਈ ਆਰਥੋਗ੍ਰਾਫਿਕ ਭਿੰਨਤਾ, ਸਧਾਰਨੀਕਰਨ ਅਤੇ ਅੰਤਰ-ਲਿਪੀ ਅਨੁਕੂਲਤਾ ਨੂੰ ਯਕੀਨੀ ਬਣਾਉਣਾ।
ਲਹਿਜਾ ਅਤੇ ਧੁਨੀ
ਪੰਜਾਬੀ ਬੋਲੀ ਦੇ ਮੌਖਿਕ ਰੂਪ ਦੇ ਸਹੀ ਮਾਡਲੀਕਰਨ ਲਈ ਉਚਾਰਨ ਅਤੇ ਧੁਨੀਆਤਮਕ ਡੇਟਾ ਦਾ ਪ੍ਰਣਾਲੀਗਤ ਸੰਗ੍ਰਹਿ ਤੇ ਸੰਗਠਨ, ਜਿਸ ਵਿੱਚ ਖੇਤਰੀ ਤੇ ਉਪਭਾਸ਼ਾਈ ਵਿਭਿੰਨਤਾਵਾਂ ਨੂੰ ਸੰਪੂਰਨ ਰੂਪ ਵਿੱਚ ਸੰਬੋਧਿਤ ਕੀਤਾ ਜਾਵੇ ਤਾਂ ਜੋ ਇਹ ਸੰਗ੍ਰਹਿ-ਸੰਗਠਨ ਵਿਦਿਆਰਥੀਆਂ, ਅਧਿਆਪਕਾਂ ਅਤੇ ਆਧੁਨਿਕ ਬੋਲੀ-ਆਧਾਰਿਤ ਭਾਸ਼ਾਈ ਤਕਨੀਕਾਂ ਲਈ ਸਹਾਇਕ ਸਾਬਤ ਹੋ ਸਕੇ।
ਗਣਾਤਮਿਕ ਤਿਆਰੀ
ਭਾਸ਼ਾ-ਵਿਗਿਆਨਿਕ ਬਰੀਕੀਆਂ ਨਾਲ ਸਮਝੌਤਾ ਕੀਤੇ ਬਿਨਾਂ, ਐਨ.ਐਲ. ਪੀ ਪ੍ਰਣਾਲੀਆਂ ਅਤੇ ਮਲਟੀਮੋਡਲ ਭਾਸ਼ਾ ਮਾਡਲਾਂ ਲਈ ਢੁਕਵੇਂ ਢਾਂਚਾਗਤ ਡੇਟਾਸੈੱਟਾਂ, ਟੀਕਾ ਕਾਰੀ ਦੇ ਮਿਆਰਾਂ ਅਤੇ ਅੰਦਰੂਨੀ ਪਾਈਪਲਾਈਨਾਂ ਰਾਹੀਂ ਗਣਾਤਮਿਕ ਵਰਤੋਂ ਲਈ ਭਾਸ਼ਾਈ ਸਰੋਤਾਂ ਦੀ ਤਿਆਰੀ।